¡Sorpréndeme!

ਪਰਚੀ ਕਟਵਾਉਣ ਦੇ ਚੱਕਰ 'ਚ Parking ਠੇਕੇਦਾਰ ਨੇ ਪਵਾ ਲਿਆ ਆਪਣੇ 'ਤੇ ਹੀ ਪਰਚਾ, ਕਬੱਡੀ ਖਿਡਾਰੀ 'ਤੇ ਚਲਾਈ ਗੋਲੀ |

2022-10-04 0 Dailymotion

ਪਰਚੀ ਕਟਵਾਉਣ ਦੇ ਚੱਕਰ 'ਚ ਆਪਣੇ ਤੇ ਪਰਚਾ ਹੀ ਪਵਾ ਲਿਆ। ਮਾਮਲਾ ਬਟਾਲੇ ਦਾ ਹੈ ਜਿੱਥੇ ਕਬੱਡੀ ਦੇ ਖਿਡਾਰੀ ਜਰਮਨਜੀਤ ਸਿੰਘ 'ਤੇ ਇੱਕ ਸਾਬਕਾ ਫੌਜੀ ਵਲੋਂ ਫਾਇਰਿੰਗ ਕੀਤੀ ਗਈ ਹੈ | ਦੱਸਦੇਈਏ ਕਿ ਜਰਮਨਜੀਤ ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਗਿਆ ਸੀ ਜਿੱਥੇ ਉਸਦੀ ਮੰਡੀ ਦੀ ਪਾਰਕਿੰਗ ਦੇ ਠੇਕੇਦਾਰ ਮਨਜੀਤ ਸਿੰਘ ਵਲੋਂ ਪਰਚੀ ਕਟਵਾਉਣ ਲਈ ਖਿਡਾਰੀ ਜਰਮਨਜੀਤ ਸਿੰਘ ਨੂੰ ਕਿਹਾ ਗਿਆ | ਪਰ ਜਰਨਮਨਜੀਤ ਨੇ ਇਹ ਕਹਿ ਕੇ ਪਰਚੀ ਕਟਵਾਉਣ ਤੋਂ ਮਨਾ ਕਰ ਦਿੱਤਾ ਕਿ ਉਹ ਸਬਜ਼ੀ ਘਰ ਵਾਸਤੇ ਲੈ ਕੇ ਚੱਲਾ ਹੈ ਨਾ ਕਿ ਵੇਚਣ ਲਈ | ਇਸਦੇ ਚਲਦੇ ਹੀ ਉਨ੍ਹਾਂ ਦੋਨਾਂ ਦੀ ਆਪਸ 'ਚ ਬਹਿਸ ਹੋ ਗਈ, ਜਿਸ ਤੋਂ ਬਾਅਦ ਮਨਜੀਤ ਨੇ ਕਬੱਡੀ ਖਿਡਾਰੀ ਦੇ ਗੋਲੀ ਮਾਰ ਦਿੱਤੀ | ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਹੈ | ਪੁਲਿਸ ਨੇ ਮਨਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |